ਵਿਸੇਸ਼ ਟੀਕਾਕਰਨ ਮੁਹਿੰਮ ਦੇ ਦੂਸਰੇ ਦਿਨ ਤੱਕ 616 ਬੱਚੀਆਂ ਨੂੰ ਕੀਤਾ ਕਵਰ
ਟੀਕਾਕਰਨ ਤੋਂ ਵਾਂਝੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਲਈ ਵਿਸੇਸ਼ ਮੁਹਿੰਮ 30 ਨਵੰਬਰ ਤੱਕ :ਸਿਵਲ ਸਰਜਨ
ਫਾਜ਼ਿਲਕਾ, 27 ਨਵੰਬਰ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੀ ਅਗਵਾਈ ਹੇਠ 0 ਤੋਂ 5 ਸਾਲ ਤੋਂ ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਦੇ ਵਿੱਚ ਟੀਕਾਕਰਨ ਚ ਰਹਿ ਗਏ ਪਾੜੇ ਨੂੰ ਪੂਰਨ ਲਈ 30 ਨਵੰਬਰ ਤੱਕ ਵਿਸੇਸ ਟੀਕਾਕਰਨ ਮੁਹਿੰਮ ਸੁਰੂ ਕੀਤੀ ਗਈ ਹੈ। ਜਿਸ ਵਿੱਚ ਹੁਣ ਤੱਕ ਦੂਸਰੇ ਦਿਨ ਤੱਕ 616 ਬੱਚਿਆਂ ਨੂੰ ਟੀਕਾਕਰਨ ਕੀਤਾ ਗਿਆ ।
ਇਸ ਸੰਬਧੀ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਨੇ ਅੱਜ ਦੱਫਤਰ ਵਿਖੇ ਰੀਵਿਓ ਮੀਟਿੰਗ ਕੀਤੀ ਜਿਸ ਵਿਚ ਕਾਰਜ਼ਕਾਰੀ ਟੀਕਾਕਰਨ ਅਫਸਰ ਡਾਕਟਰ ਰਿੰਕੂ ਚਾਵਲਾ, ਜਿਲਾ ਪਾਰਿਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਡਾਕਟਰ ਏਰਿਕ ਆਦਿ ਹਾਜਰ ਸੀ। ਮੀਟਿੰਗ ਦੋਰਾਨ ਉਹਨਾਂ ਨੇ ਮੁਹਿੰਮ ਵਿਚ ਤੇਜੀ ਲਿਆਉਣ ਲਈ ਹਦਾਇਤ ਜਾਰੀ ਕਰਦੇ ਹੋਏ ਕਿਹਾ ਕਿ ਭੱਠੇ, ਝੁੱਗੀ ਝੋਪੜੀਆਂ ਅਤੇ ਬਾਕੀ ਹਿੱਸਿਆਂ ਵਿੱਚ ਆਸ਼ਾ ਵਰਕਰਾਂ ਅਤੇ ਏ ਐਨ ਐਮ ਸਰਵੇ ਕਰਨ ਤਾਂ ਜੋ ਕੋਈ ਬੱਚਾ ਟੀਕੇ ਤੋ ਵਾਂਝਾ ਨਾ ਰਹੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ 0 ਤੋਂ 5 ਸਾਲ ਉਮਰ ਦੇ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਕੰਮਲ ਟੀਕਾਕਰਨ ਕਰਨਾ ਹੈ ਤਾਂ ਜੋ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਅਤੇ ਬਹਤ ਸਾਰੀਆਂ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਕਾਰਜਕਾਰੀ ਜਿਲ੍ਹਾ ਟੀਕਾਕਰਨ ਅਫਸਰ ਡਾ ਰਿੰਕੂ ਚਾਵਲਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਫਾਜ਼ਿਲਕਾ ਵਿਜ ਝੁੱਗੀ ਝੋਪੜੀਆਂ, ਭੱ
ਉਹਨਾਂ ਨੇ ਦੱਸਿਆ ਕਿ ਮੁਕੰਮਲ ਟੀਕਾਕਰਨ ਨਾਲ ਬੱਚਿਆਂ ਨੂੰ ਬਹਤ ਸਾਰੀਆਂ ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ(ਪੀਲੀਆ),ਪੋਲੀਓ,ਤਪਦਿਕ ,
ਇਸ ਦੋਰਾਨ ਰਾਜੇਸ਼ ਕੁਮਾਰ, ਡੀ ਪੀ ਐਮ ਦਿਵੇਸ਼ ਕੁਮਾਰ ਮਾਸ ਮੀਡੀਆ ਅਤੇ ਸੁਖਦੇਵ ਸਿੰਘ ਕ੍ਰਿਸ਼ਨ ਕੁਮਾਰ ਸ਼ਵੇਤਾ ਨਾਗਪਾਲ ਹਾਜਰ ਸੀ.
What's Your Reaction?