ਸਾਦਿਕ-ਜੰਡ ਸਾਹਿਬ-ਕਾਨਿਆਂਵਾਲੀ ਸੜਕ ਉੱਪਰ ਕਰਾਸ ਕਰਦੀ ਗੋਲੇਵਾਲਾ ਡ੍ਰੇਨ ਤੇ 01 ਕਰੋੜ 82 ਲੱਖ 65 ਹਜਾਰ ਰੁਪਏ ਦੀ ਲਾਗਤ ਨਾਲ ਪੁੱਲ ਦੀ ਉਸਾਰੀ ਹੋਵੇਗੀ
ਫ਼ਰੀਦਕੋਟ 21 ਦਸੰਬਰ : ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਸ ਗੁਰਤੇਜ ਸਿੰਘ ਖੋਸਾ ਚੇਅਰਮੈਨ ਨਗਰ ਸੁਧਾਰ ਟਰੱਸਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ ਸ਼ਹਿਰ ਵਿਚ ਨਗਰ ਸੁਧਾਰ ਟਰੱਸਟ ਅਧੀਨ ਪੈਂਦੀਆਂ ਕਲੋਨੀਆਂ ਦੇ ਵਿਕਾਸ ਲਈ ਕੁਲ 2 ਕਰੋੜ 47 ਲੱਖ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ। ਜਿੰਨਾਂ ਵਿੱਚ ਬਾਬਾ ਜੀਵਨ ਸਿੰਘ ਨਗਰ ਦਾ ਸੁੰਦਰੀਕਰਨ ਅਤੇ ਡਿਵੈਲਪਮੈਂਟ ਲਈ 1.62 ਕਰੋੜ ਰੁਪਏ ਗਿਆਨੀ ਜੈਲ ਸਿੰਘ ਐਵੀਨਿਊ ਲਈ 62.40 ਲੱਖ ਰੁਪਏ ਅਤੇ ਹੋਰਨਾਂ ਸਕੀਮਾਂ ਲਈ 22.61 ਲੱਖ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਕੰਮਾਂ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇੱਥੇ ਇਹ ਵਰਣਯੋਗ ਹੈ ਕਿ ਗਿਆਨੀ ਜੈਲ ਸਿੰਘ ਐਵੀਨਿਊ ਵਿਚਲੀਆਂ ਸੜਕਾਂ ਉਪਰ ਪ੍ਰੀ-ਮਿਕਸ ਕਾਰਪਿਟ ਵਛਾਉਣ ਲਈ ਸਪੈਸ਼ਲ 48.14 ਲੱਖ ਰੁਪਏ ਰੱਖੇ ਗਏ ਹਨ।
ਇਨ੍ਹਾਂ ਕੰਮਾਂ ਨੂੰ ਮੰਨਜੂਰ ਕਰਨ ਲਈ ਹਲਕਾ ਵਿਧਾਇਕ ਨੇ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ,ਸਥਾਨਕ ਸਰਕਾਰਾਂ ਡਾ.ਰਵਜੋਤ ਸਿੰਘ ਦਾ ਧੰਨਵਾਦ ਕੀਤਾ।
ਹਲਕਾ ਵਿਧਾਇਕ,ਸ.ਗੁਰਦਿੱਤ ਸਿੰਘ ਸੇਖੋਂ ਨੇ ਅੱਗੇ ਦੱਸਿਆ ਕਿ ਜੰਡ ਸਾਹਿਬ ਏਰੀਏ ਦੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਕਾਫੀ ਦਿੱਕਤ ਪੇਸ਼ ਆਉਂਦੀ ਸੀ। ਜਿਸ ਕਰਕੇ ਉਨ੍ਹਾਂ ਵੱਲੋਂ ਇਹ ਮਸਲਾ ਕੈਬਨਿਟ ਮੰਤਰੀ,ਲੋਕ ਨਿਰਮਾਣ ਵਿਭਾਗ,ਸ.ਹਰਭਜਨ ਸਿੰਘ ਈ.ਟੀ.ਓ. ਕੋਲ ਉਠਾਇਆ ਗਿਆ ਹੈ। ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲੋਂ ਸਾਦਿਕ-ਜੰਡ ਸਾਹਿਬ-ਕਾਨਿਆਂਵਾਲੀ ਸੜਕ ਉੱਪਰ ਕਰਾਸ ਕਰਦੀ ਗੋਲੇਵਾਲਾ ਡ੍ਰੇਨ ਦੀ ਆਰ.ਡੀ. 8200 ਉੱਪਰ 26.556 ਮੀਟਰ ਪੁਲ ਦੀ ਮੁੜ ਉਸਾਰੀ ਦੀ ਪ੍ਰਵਾਨਗੀ 01 ਕਰੋੜ 82 ਲੱਖ 65 ਹਜਾਰ ਰੁਪਏ ਨਾਲ ਜਾਰੀ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਇਸ ਕੰਮ ਦੇ ਟੈਂਡਰ ਲਗਾ ਦਿੱਤੇ ਗਏ ਹਨ,ਜਲਦੀ ਇਹ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ।