ਸਰਕਾਰੀ ਸਕੂਲ ਬਾਂਡੀ ਵਾਲਾ ਦੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਪ੍ਰਤੀ ਕੀਤਾ ਜਾ ਰਿਹੈ ਜ਼ਾਗਰੂਕ

Dec 21, 2024 - 21:51
 0
ਸਰਕਾਰੀ ਸਕੂਲ ਬਾਂਡੀ ਵਾਲਾ ਦੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਪ੍ਰਤੀ ਕੀਤਾ ਜਾ ਰਿਹੈ ਜ਼ਾਗਰੂਕ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਭਾਰਤੀ ਏਅਰਟੈਲ ਫਾਉਂਡੇਸ਼ਨ ਦੇ ਸਹਿਯੋਗ ਨਾਂਲ 10 ਰੋਜਾ ਟੇ੍ਰਨਿੰਗ ਕਰਵਾਈ
ਸਿਖਲਾਈ ਦੇ ਅੰਤਿਮ ਦਿਨ ਸੈਮੀਨਾਰ ਰਾਹੀਂ ਕੀਤਾ ਗਿਆ ਸਨਮਾਨਿਤ
ਫਾਜ਼ਿਲਕਾ, 21 ਦਸੰਬਰ : ਤਕਨੀਕੀ ਯੁਗ ਵਿਚ ਸਮੇਂ ਦਾ ਹਾਨੀ ਬਣਾਉਣ ਲਈ ਵਿਦਿਆਰਥੀਆਂ ਨੂੰ ਵੱਖ—ਵੱਖ ਆਧੁਨਿਕ ਸਾਧਨਾ ਰਾਹੀਂ ਕੈਰੀਅਰ ਗਾਈਡੈਂਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਵਿਦਿਆਰਥੀਆ ਦੀ ਬੈਕ ਵਿਖੇ 10 ਰੋਜਾ ਇੰਟਰਨਸ਼ਿਪ ਟੇ੍ਰਨਿੰਗ ਕਰਵਾਈ ਗਈ। ਭਾਰਤੀ ਏਅਰਟੈਲ ਫਾਉਂਡੇਸ਼ਨ ਦੇ ਸਹਿਯੋਗ ਨਾਲ ਇਹ ਟੇ੍ਰਨਿੰਗ ਆਯੋਜਿਤ ਕਰਵਾਈ ਗਈ। ਇਹ ਜਾਣਕਾਰੀ ਜ਼ਿਲ੍ਹਾ ਨੋਡਲ ਅਫਸਰ ਵਿਜੈ ਪਾਲ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਬੈਂਕ ਵਿਖੇ ਭੇਜਣ ਦਾ ਮੁੱਖ ਉਦੇਸ਼ ਬਚਿਆਂ ਨੂੰ ਬੈਕਿੰਗ ਦੇ ਪ੍ਰੋਸੈਸ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਵਿਚ ਨਵੇ ਖਾਤਾ ਖੁਲਾਉਣ, ਐਫ.ਡੀ. ਅਤੇ ਏ.ਟੀ.ਐਮ ਦੀ ਵਰਤੋਂ ਦੇ ਨਾਲ—ਨਾਲ ਬੈਂਕ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।ਬਚਿਆਂ ਵੱਲੋਂ ਇਸ ਟੇ੍ਰਨਿੰਗ ਦੌਰਾਨ ਭਰਪੂਰ ਉਤਸ਼ਾਹ ਨਾਂਲ ਭਾਗ ਲਿਆ ਗਿਆਤੇ ਸਕਰੈਪ ਬੁੱਕ ਵੀ ਤਿਆਰ ਕੀਤੀ।

ਸਿਖਲਾਈ ਹਾਸਲ ਕਰਨ ਉਪਰੰਤ ਬਚਿਆਂ ਨੇ ਆਪਣੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਰੀਅਰ ਗਾਈਡੈਂਸ ਉਪਰਾਲੇ ਸਮੇਂ—ਸਮੇਂ *ਤੇ ਜਰੂਰ ਕੀਤੇ ਜਾਣ ਤਾਂ ਜ਼ੋ ਉਹ ਰੋਜਾਨਾ ਪੱਧਰ ਦੀਆਂ ਗਤੀਵਿਧੀਆਂ ਤੋਂ ਜਾਣੂੰ ਰਹਿ ਸਕਣ ਤੇ ਉਨ੍ਹਾਂ ਦਾ ਬੌਧਿਕ ਵਿਕਾਸ ਹੁੰਦਾ ਰਹੇ| ਟੇ੍ਰਨਿੰਗ ਦੇ ਸਮਾਪਣ ਉਪਰੰਤ ਮੈਡਮ ਪੂਨਮ ਕਸਵਾਂ ਦੀ ਅਗਵਾਈ ਹੇਠ ਸਕੂਲ ਵਿਖ਼ੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਬੈਂਕ ਮੈਨੇਜਰ ਸੰਜੈ ਵਰਮਾ ਵੱਲੋਂ ਦਿੱਤੇ ਗਏ ਸਹਿਯੋਗ ਬਦਲੇ ਅਤੇ ਸਿਖਲਾਈ ਲੈਣ ਵਾਲੇ ਵਿਦਿਆਰਥੀਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਗਾਈਡੈਂਸ ਅਧਿਆਪਕ ਚੰਦਰਕਾਂਤਾ, ਭਾਰਤੀ ਏਅਰਟੈਲ ਫਾਉਂਡੇਸ਼ਨ ਤੋਂ ਪ੍ਰਦੀਪ ਜੀ ਅਤੇ ਹੋਰ ਸਟਾਫ ਮੌਜੂਦ ਸੀ।

What's Your Reaction?

like

dislike

love

funny

angry

sad

wow