ਸਮੱਗਰਾ ਸਿੱਖਿਆ ਤਹਿਤ ਬਣਾਏ ਜਾਣਗੇ ਸਕੂਲਾਂ ਵਿੱਚ ਐਜੂਕੇਸ਼ਨ ਪਾਰਕ- ਵਿਧਾਇਕ ਸੇਖੋਂ
ਐਜੂਕੇਸ਼ਨ ਪਾਰਕ ਲਈ ਜਿਲ੍ਹੇ ਦੇ 40 ਸਕੂਲਾਂ ਲਈ 08 ਲੱਖ ਰੁਪਏ ਦੀ ਰਾਸ਼ੀ ਦੀ ਜਾਰੀ
ਫਰੀਦਕੋਟ 27 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ , ਉੱਥੇ ਹੀ ਸੂਬੇ ਵਿੱਚ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਤੇ ਸੁਧਾਰਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਸਮੱਗਰਾ ਸਿੱਖਿਆ 2024-25 ਤਹਿਤ ਜਿਲ੍ਹੇ ਦੇ 40 ਸਕੂਲਾਂ ਵਿੱਚ ਬਣਾਏ ਜਾ ਰਹੇ ਐਜੂਕੇਸ਼ਨ ਪਾਰਕਾਂ ਲਈ ਜਾਰੀ ਹੋਈ 8 ਲੱਖ ਰੁਪਏ ਦੀ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਕੀਤਾ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮੱਗਰਾ ਸਿੱਖਿਆ ਤਹਿਤ ਜਿੱਥੇ ਸਕੂਲਾਂ ਵਿੱਚ ਵਧੀਆ ਸਿਖਲਾਈ ਲਈ ਕਿਤਾਬਾਂ, ਵਰਦੀ ਆਦਿ ਮੁੱਹਈਆ ਕਰਵਾਈ ਜਾ ਰਹੀ ਹੈ, ਉੱਥੇ ਹੀ ਵਿਦਿਆਰਥੀਆਂ ਦੇ ਭੂਗੋਲਿਕ, ਵਿਗਿਆਨਕ ਅਤੇ ਗਣਿਤਿਕ ਦ੍ਰਿਸ਼ਟੀਕੋਣ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਐਜੂਕੇਸ਼ਨ ਪਾਰਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਕ ਐਜੂਕੇਸ਼ਨ ਪਾਰਕ ਵਿੱਚ ਮਾਡਲ ਫਾਈਬਰ, ਪਲਾਸਟਿਕ ਅਤੇ ਲੋਹੇ ਦੇ ਬਣਾਏ ਜਾਣਗੇ, ਜੋ ਕਿ ਬਰਸਾਤੀਂ ਮੌਸਮ ਵਿੱਚ ਵੀ ਨੁਕਸਾਨੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਾਰਕ ਵਿੱਚ ਇੱਕ ਆਈਡੀਆ ਬਾਕਸ ਵੀ ਲਗਾਇਆ ਜਾਵੇਗਾ,ਜਿਸ ਵਿੱਚ ਵਿਦਿਆਰਥੀ ਪਾਰਕ ਵਿੱਚ ਬੈਠ ਕੇ ਪਾਰਕ ਨੂੰ ਹੋਰ ਵਧੇਰੇ ਬਿਹਤਰ ਕਰਨ ਲਈ ਆਪਣੇ ਸੁਝਾਅ ਲਿੱਖ ਕੇ ਪਾਉਣਗੇ, ਜਿਸ ਨਾਲ ਉਨ੍ਹਾਂ ਦੀ ਪਾਰਕ ਵਿੱਚ ਦਿਲਸਚਪੀ ਵਧੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਸੰਸਥਾਵਾਂ ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਸਕੂਲਾਂ ਨੂੰ ਪੰਜਾਬ ਸਰਕਾਰ ਵੱਲੋਂ ਗਰਾਂਟਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾ ਰਹੀ ।
What's Your Reaction?