ਏਕ ਪੇੜ ਮਾਂ ਕੇ ਨਾਮ ਮੁਹਿਮ ਦੇ ਸਮਾਪਨ ਮੌਕੇ ਜੁਡੀਸ਼ੀਅਲ ਅਫਸਰਾਂ ਵੱਲੋ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਖੇ ਬੂਟੇ ਲਗਾਏ

Sep 30, 2024 - 22:51
 0
ਏਕ ਪੇੜ ਮਾਂ ਕੇ ਨਾਮ ਮੁਹਿਮ ਦੇ ਸਮਾਪਨ ਮੌਕੇ ਜੁਡੀਸ਼ੀਅਲ ਅਫਸਰਾਂ ਵੱਲੋ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਖੇ ਬੂਟੇ ਲਗਾਏ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਫਾਜ਼ਿਲਕਾ, 30 ਸਤੰਬਰ : ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਜੀ ਦੀ ਰਹਿਨੁਮਾਈ ਹੇਠ ਟ੍ਰੀ ਪਲਾਂਟੇਸ਼ਨ ਡਰਾਈਵ -#ਏਕ_ਪੇੜ_ਮਾਂ_ਕੇ_ਨਾਮ ਮੁਹਿਮ ਦੇ ਸਮਾਪਨ ਦੇ ਮੌਕੇ ਤੇ ਤਹਿਤ ਫਾਜਿਲਕਾ ਦੇ ਜੁਡੀਸ਼ੀਅਲ ਅਫਸਰਾਂ ਵੱਲੋ ਜੁਡੀਸ਼ੀਅਲ ਕੋਰਟ ਕੰਪਲੈਕਸ ਵਿੱਖੇ ਬੂਟੇ ਲਗਾਏ ਗਏ। ਸ਼੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ -ਵ-ਚੇਅਰਪਰਸ਼ਨ. ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਨੇ ਦਸਿਆ ਕਿ ਪਲਾਂਟੇਸ਼ਨ ਡਰਾਈਵ -ਏਕ ਪੇੜ ਮਾਂ ਕੇ ਨਾਮ ਮੁਹਿਮ ਦੇ ਤਹਿਤ ਫਾਜਿਲਕਾ ਦੇ ਜੁਡੀਸ਼ੀਅਲ ਅਫਸਰਾਂ ਨੇ ਜੂਡੀਸ਼ੀਅਲ ਕੋਰਟ ਕੰਪਲੈਕਸ਼ ਫਾਜਿਲਕਾ ਵਿੱਖੇ ਬੂਟੇ ਲਗਾਏ ਜਾ ਰਹੇ ਹਨ ਜਿਸ ਦਾ ਉਦੇਸ਼ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨਾ ਅਤੇ ਜਿਲ੍ਹਾ ਫ਼ਾਜ਼ਿਲਕਾ ਵਿਚ ਵੱਧ ਤੋਂ ਵੱਧ ਬੂਟੇ ਲਾਉਣ ਦਾ ਉਪਰਾਲਾ ਹੈ। ਮਨੁੱਖ ਵਾਤਾਵਰਨ ਦਾ ਹਿੱਸਾ ਹੈ ਅਤੇ ਕੁਦਰਤ ਦੇ ਬਿਨਾ ਮਨੁੱਖ ਦਾ ਜੀਵਨ ਸੰਭਵ ਨਹੀਂ ਹੈ। ਸਾਨੂੰ ਇਸ ਭੀਸ਼ਣ ਗਰਮੀ ਤੋਂ ਬਚਣ ਲਈ ਇਸ ਸਾਲ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਭਾਰਤ ਸਮੇਤ ਪੂਰੀ ਦੁਨੀਆ ਵਿੱਚ ਪ੍ਰਦੂਸ਼ਣ ਤੇਜ਼ੀ ਨਾਲ ਫੈਲ ਰਿਹਾ ਹੈ। ਵਧਦੇ ਪ੍ਰਦੂਸ਼ਣ ਕਾਰਨ ਕੁਦਰਤ ਖ਼ਤਰੇ ਵਿੱਚ ਹੈ। ਕੁਦਰਤ ਕਿਸੇ ਵੀ ਜੀਵ ਨੂੰ ਜੀਵਨ ਜਿਊਣ ਲਈ ਹਰ ਲੋੜੀਂਦੀ ਚੀਜ਼ ਪ੍ਰਦਾਨ ਕਰਦਾ ਹੈ।
ਇਸ ਮੌਕੇ ਤੇ ਸ਼੍ਰੀ ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼੍ਰੀ ਦਰਬਾਰੀ ਲਾਲ, ਮਾਨਯੋਗ ਵਧੀਨ ਜਿਲ੍ਹਾ ਅਤੇ ਸੈਸਨ ਜੱਜ, ਫਾਜਿਲਕਾ, ਸ੍ਰੀ ਅਜੀਤ ਪਾਲ ਸਿੰਘ , ਮਾਨਯੋਗ ਵਧੀਨ ਜਿਲ੍ਹਾ ਅਤੇ ਸੈਸਨ ਜੱਜ, ਫਾਜਿਲਕਾ, ਸ. ਅਮਨਪ੍ਰੀਤ ਸਿੰਘ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਾਜ਼ਿਲਕਾ, ਮੈਡਮ ਅਮਨਦੀਪ ਕੌਰ, ਮਾਣਯੋਗ ਸਿਵਿਲ ਜੱਜ (ਸੀ. ਡੀ.), ਫਾਜ਼ਿਲਕਾ, ਮੈਡਮ ਰੁਚੀ ਸਵੱਪਨ ਸ਼ਰਮਾ, ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਵ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ, ਸ਼੍ਰੀ ਹੇਮ ਅਮ੍ਰਿਤ ਮਾਹੀ ਮਾਣਯੋਗ ਚੀਡ ਜੁਡੀਸ਼ੀਅਲ ਮੈਜਿਸਟ੍ਰੇਟ, ਫਾਜ਼ਿਲਕਾ, ਮੈਡਮ ਸੰਦੀਪ ਕੌਰ, ਮਾਣਯੋਗ ਸਿਵਿਲ ਜੱਜ (ਜੂਨੀਅਰ ਡਿਵੀਜ਼ਨ), ਫ਼ਾਜ਼ਿਲਕਾ, ਸ਼੍ਰੀ ਪਰਵੀਨ ਸਿੰਘ, ਮਾਣਯੋਗ ਸਿਵਿਲ ਜੱਜ (ਜੂਨੀਅਰ ਡਿਵੀਜ਼ਨ), ਫ਼ਾਜ਼ਿਲਕਾ ਜੀ ਵੱਲੋਂ ਬੂਟੇ ਲਗਾਏ ਗਏ।

What's Your Reaction?

like

dislike

love

funny

angry

sad

wow