ਫਾਜ਼ਿਲਕਾ ਸ਼ਹਿਰ ਵਿਖੇ ਹੋਣ ਵਾਲੇ 20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ
ਆਉਂਦੇ ਸਾਲ ਵਿਚ ਮੁਕੰਮਲ ਕੀਤੇ ਜਾਣਗੇ ਸਮੂਹ ਵਿਕਾਸ ਕਾਰਜ, ਬਦਲੇਗੀ ਸ਼ਹਿਰ ਦੀ ਨੁਹਾਰ
ਫਾਜ਼ਿਲਕਾ, 30 ਸਤੰਬਰ : ਨਗਰ ਕੌਂਸਲ ਫਾਜ਼ਿਲਕਾ ਵਿਖੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਹੇਠ ਐਮ.ਸੀ. ਸਾਹਿਬਾਨ ਦੀ ਹਾਜਰੀ ਵਿਚ 20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਮਤੇ ਪਾਸ ਕੀਤੇ ਗਏ ਜ਼ੋ ਕਿ ਆਉਂਦੇ ਸਾਲ ਵਿਚ ਮੁਕੰਮਲ ਕਰ ਲਏ ਜਾਣਗੇ ਜਿਸ ਦੀ ਪੂਰਤੀ ਨਾਲ ਸ਼ਹਿਰਾਂ ਦੀ ਨੁਹਾਰ ਬਦਲੇਗੀ।
ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਕੋਈ ਢਿਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ 20 ਕਰੋੜ ਦੇ ਵੱਖ—ਵੱਖ ਵਿਕਾਸ ਕਾਰਜ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੀ ਹਦੂਦ ਵਿਖੇ ਐਮ.ਸੀ. ਸਾਹਿਬਾਨਾਂ ਦੇ ਸੁਝਾਵਾਂ ਨੂੰ ਧਿਆਨ ਵਿਚ ਰੱਖ ਕੇ ਮਤੇ ਪਾਸ ਕੀਤੇ ਗਏ ਅਤੇ ਵਿਕਾਸ ਕਾਰਜਾਂ ਨੂੰ ਮਨਜੂਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਵਿਚ ਲਗਾਤਾਰ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ।ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆ ਕਿਹਾ ਕਿ ਵਿਕਾਸ ਪ੍ਰੋਜੈਕਟਾ ਸਮੇਂ ਸਿਰ ਮੁਕੰਮਲ ਕੀਤੇ ਜਾਣ ਅਤੇ ਪ੍ਰੋਜੈਕਟਾਂ ਨੂੰ ਕਰਨ ਵਿਚ ਮਟੀਰੀਅਲ ਚੰਗਾ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਪ੍ਰੋਜੈਕਟਾਂ ਵਿਚ ਕੁਤਾਹੀ ਵਰਤਣ ਵਾਲੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸੁਰਿੰਦਰ ਸਚਦੇਵਾ, ਗਉ ਸੇਵਾ ਕਮਿਸ਼ਨ ਮੈਂਬਰ ਅਰੁਨ ਵਧਵਾ, ਐਮ.ਸੀ. ਸਾਹਿਬਾਨ ਅਮਨ ਦੁਰੇਜਾ, ਵਿਨੀਤਾ ਗਾਂਧੀ, ਪੂਜਾ ਲੁਥਰਾ, ਸੀਨੀਅਰ ਆਗੂ ਸੁਨੀਲ ਮੈਣੀ, ਬੰਸੀ ਸਾਮਾ ਮੌਜੂਦ ਸਨ।
What's Your Reaction?