ਸਰਹਿੰਦ ਨਹਿਰ ਦੀ ਨਵੇਂ ਡਿਜਾਇਨ ਨਾਲ ਹੋਵੇਗੀ ਰੀਲਾਈਨਿੰਗ- ਗੁਰਦਿੱਤ ਸਿੰਘ ਸੇਖੋਂ

Nov 20, 2024 - 22:20
 0
ਸਰਹਿੰਦ ਨਹਿਰ ਦੀ ਨਵੇਂ ਡਿਜਾਇਨ ਨਾਲ ਹੋਵੇਗੀ ਰੀਲਾਈਨਿੰਗ- ਗੁਰਦਿੱਤ ਸਿੰਘ ਸੇਖੋਂ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਫਰੀਦਕੋਟ ਨਾਲ ਲੱਗਦੇ 10 ਕਿਲੋਮੀਟਰ ਹਿੱਸੇ ਵਿੱਚ ਪਾਣੀ ਰੀਚਾਰਜ ਲਈ ਬਣਾਏ ਜਾਣਗੇ ਬੋਲਡਰ ਬਲਾਕ

ਤਲਵੰਡੀ ਬਾਈਪਾਸ ਨਹਿਰਾਂ ਤੇ 50 ਕਰੋੜ ਰੁਪਏ ਦੀ ਲਾਗਤ ਨਾਲ ਪੁੱਲਾਂ ਦੀ ਉਸਾਰੀ ਜਲਦ ਹੋਵੇਗੀ ਮੁਕੰਮਲ

ਫਰੀਦਕੋਟ 20 ਨਵੰਬਰ : ਫਰੀਦਕੋਟ ਸ਼ਹਿਰ ਨਿਵਾਸੀਆਂ ਦੀ ਮੰਗ ਅਤੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਸਰਹਿੰਦ ਫੀਡਰ ਨਹਿਰ ਦੀ ਰੀਲਾਇਨਿੰਗ ਦੇ ਕੰਮ ਜੋ ਕਿ ਫਰੀਦਕੋਟ ਦੇ 10 ਕਿਲੋਮੀਟਰ ਖੇਤਰ ਵਿਚ ਰੁਕਿਆ ਹੋਇਆ ਸੀ ਨੂੰ ਦੁਬਾਰਾ ਨਵਾਂ ਡਿਜਾਇਨ ਕਰਕੇ ਲੋਕਾਂ ਦੀ ਮੰਗ ਅਨੁਸਾਰ ਕੰਮ ਸ਼ੁਰੂ ਕਰਵਾਇਆ ਜਾਵੇਗਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਹੰਦ ਫੀਡਰ ਨਹਿਰ ਦੇ ਫਰੀਦਕੋਟ ਸ਼ਹਿਰ ਦੇ ਨਾਲ ਲਗਦੇ ਕਰੀਬ 10 ਕਿਲੋਮੀਟਰ ਏਰੀਏ ਦੀ ਰੀ-ਲਾਈਨਿੰਗ ਦਾ ਕੰਮ ਰੋਕ ਦਿੱਤਾ ਗਿਆ ਸੀ ਅਤੇ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਪਹਿਲਾਂ ਵਾਲੇ ਡਿਜ਼ਾਇਨ ਅਨੁਸਾਰ ਨਹਿਰ ਦੇ ਪਾਣੀ ਦਾ ਜ਼ਮੀਨ ਵਿੱਚ ਰੀਚਾਰਜ ਨਹੀਂ ਹੁੰਦਾ ਉਨ੍ਹਾਂ ਕਿਹਾ ਕਿ ਹੁਣ ਇਹ ਨਵਾਂ ਡਿਜ਼ਾਇਨ ਤਿਆਰ ਕਰਕੇ ਨਹਿਰੀ ਪਾਣੀ ਨੂੰ ਜ਼ਮੀਨ ਵਿੱਚ ਰੀਚਾਰਜ ਕਰਨ ਵਾਲਾ ਪ੍ਰਾਜੈਕਟ ਬਣਾਇਆ ਗਿਆ ਹੈ  ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਲੈ ਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਨਾਲ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਸ਼ਹਿਰ ਨਾਲ ਲੱਗਦੀ ਸਰਹੱਦ ਨਹਿਰ ਦੇ ਕਰੀਬ 10 ਕਿਲੋਮੀਟਰ ਹਿੱਸੇ ਦੀ ਰੀਲਾਈਨਿੰਗ ਲਈ ਨਵਾਂ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਜਿਸ ਅਨੁਸਾਰ ਨਹਿਰ ਦੇ ਬੈੱਡ ਦੇ ਵਿਚਾਲੇ 10-10 ਮੀਟਰ ਤੋਂ ਬਾਅਦ 1-1 ਮੀਟਰ ਦੀ ਲੰਬਾਈ ਚੌੜਾਈ ਦੇ ਬੋਲਡਰ ਬਲਾਕ ਛੱਡੇ ਜਾਣਗੇ, ਜਿਸ ਨੂੰ ਪੱਕਾ ਨਹੀਂ ਕੀਤਾ ਜਾਵੇਗਾ, ਬਲਕਿ ਇਸ ਵਿੱਚ ਗੀਟੇ, ਪੱਥਰ ਰੱਖੇ ਜਾਣਗੇ ਤਾਂ ਜੋ ਜ਼ਮੀਨ ਵਿੱਚ ਨਹਿਰੀ ਪਾਣੀ ਰੀਚਾਰਜ ਹੁੰਦਾ ਰਹੇ ਅਤੇ ਪਾਣੀ ਦਾ ਪੱਧਰ ਵੀ ਠੀਕ ਰਹੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਜਿੱਥੇ ਟੇਲਾਂ ਤੇ ਬੈਠੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਹੈ, ਉਥੇ ਹੀ ਸਰਕਾਰ ਨੇ ਫ਼ਰੀਦਕੋਟ ਸ਼ਹਿਰ ਵਾਸੀਆਂ ਦੀ ਮੰਗ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਹੈ ਉਨ੍ਹਾਂ ਕਿਹਾ ਕਿ ਹੁਣ ਇਸ ਪ੍ਰੋਜੈਕਟ ਦੇ ਨਵੇਂ ਡਿਜ਼ਾਈਨ ਨਾਲ ਨਹਿਰੀ ਪਾਣੀ ਦੇ ਜ਼ਮੀਨ ਵਿੱਚ ਰੀਚਾਰਜ ਹੋਣ ਨਾਲ ਖਾਰੇ ਪਾਣੀ ਵਾਲੇ ਇਲਾਕਿਆਂ ਵਿੱਚ ਵੀ ਪੀਣ ਵਾਲੇ ਪਾਣੀ ਵਿੱਚ ਸੁਧਾਰ ਹੋਣ ਦੀ ਉਮੀਦ ਹੈ  ਉਨ੍ਹਾਂ ਕਿਹਾ ਕਿ ਨਹਿਰ ਦੇ ਕਰੀਬ 10 ਕਿਲੋਮੀਟਰ ਤੇ ਇਸ ਪ੍ਰੋਜੈਕਟ ਤੇ 150 ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ  ਉਨ੍ਹਾਂ ਪ੍ਰੋਜੈਕਟ ਨੂੰ ਨਵੇਂ ਡਿਜਾਇਨ ਦੇਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ।

ਸ. ਗੁਰਦਿੱਤ ਸਿੰਘ ਸੇਖੋਂ ਨੇ ਇਹ ਵੀ ਦੱਸਿਆ ਕਿ ਤਲਵੰਡੀ ਬਾਈਪਾਸ ਤੇ ਜੋੜੀਆਂ ਨਹਿਰਾਂ ਤੇ 50 ਕਰੋੜ ਦੀ ਲਾਗਤ ਨਾਲ ਦੋ ਅਤਿ ਆਧੁਨਿਕ ਪੁੱਲਾਂ ਦੀ ਉਸਾਰੀ ਹੋ ਰਹੀ ਹੈ ਜਿੰਨਾਂ ਵਿੱਚੋ ਇੱਕ ਬਣ ਕੇ ਤਿਆਰ ਹੋ ਚੁੱਕਾ ਹੈ ਅਤੇ ਦੂਜੇ ਦੀ ਤਾਮੀਰ ਹੋਣ ਉਪਰੰਤ ਆਮ ਟਰੈਫਿਕ ਲਈ ਖੋਲ੍ਹ ਦਿੱਤਾ ਜਾਵੇਗਾ।

ਇਸ ਮੌਕੇ ਸ. ਸੰਦੀਪ ਸਿੰਘ ਐਕਸੀਅਨ ਹਰੀ ਕੇ ਨਹਿਰ ਮੰਡਲ ਨੇ ਦੱਸਿਆ ਕਿ ਸਰਹੰਦ ਫੀਡਰ ਨਹਿਰ ਦੀ ਰੀ-ਲਾਈਨਿੰਗ ਦੇ ਨਵੇਂ ਡਿਜਾਇਨ ਹੋਣ ਨਾਲ ਇਸ 10 ਕਿਲੋਮੀਟਰ ਦੇ ਖੇਤਰ ਵਿੱਚ ਨਹਿਰੀ ਪਾਣੀ ਪੂਰੀ ਮਾਤਰਾ ਵਿੱਚ ਜਮੀਨ ਅੰਦਰ ਰੀਚਾਰਜ ਹੋਵੇਗਾ ਅਤੇ ਇਸ ਕੰਮ ਲਈ ਜਲਦੀ ਹੀ ਟੈਂਡਰ ਲੱਗ ਜਾਣਗੇ।

What's Your Reaction?

like

dislike

love

funny

angry

sad

wow