ਨੋਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ
ਫਰੀਦਕੋਟ 21 ਦਸੰਬਰ : ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਪ੍ਰਾਰਥੀਆਂ ਨੂੰ ਨੌਕਰੀ ਦੇਣ ਅਤੇ ਹੁਨਰ ਵਿੱਚ ਵਾਧਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਨੈਸ਼ਨਲ ਐਸੋਸੀਏਸ਼ਨ ਸਾਫਟਵੇਅਰ ਅਤੇ ਸੇਵਾ ਕੰਪਨੀਆਂ (ਨਾਸਕੌਮ) ਵਲੋਂ ਸਟੇਟ ਸਕਿੱਲ ਪ੍ਰੋਗਰਾਮ ਦੇ ਅਧੀਨ ਹੁਨਰ ਪ੍ਰਧਾਨ ਕੋਰਸ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਬੀਪੀਐਮ ਈ-ਕਾਮਰਸ, ਬੀਪੀਐਮ ਕੇਬਲ ਅਤੇ ਟੈਲੀਕਾਮ,ਸ਼ੁਰੂਆਤ ਕਰਨ ਵਾਲਿਆਂ ਲਈ ਬੀਪੀਐਮ ਤਕਨੀਕੀ ਸਹਾਇਤਾ,ਸਾਫਟਵੇਅਰ ਪ੍ਰੋਗਰਾਮਰ ਜਾਵਾ,ਸਾਫਟਵੇਅਰ ਪ੍ਰੋਗਰਾਮਰ-ਪਾਈਥਨ,ਸਾਫਟਵੇਅਰ ਪ੍ਰੋਗਰਾਮਰ-ਐਚ.ਟੀ.ਐੱਮ.ਐਲ 5, ਡੇਟਾ ਪ੍ਰੋਸੈਸਿੰਗ ਅਤੇ ਵਿਜ਼ੂਅਲਾਈਜ਼ੇਸ਼ਨ,ਖੋਜ ਡੇਟਾ ਵਿਸ਼ਲੇਸ਼ਣ,ਸੇਲਸਫੋਰਸ ਪ੍ਰਸ਼ਾਸਕ,ਸਾਈਬਰ ਸੁਰੱਖਿਆ ਨਾਲ ਜਾਣ-ਪਛਾਣ,ਸਾਈਬਰ ਸੁਰੱਖਿਆ ਜ਼ਰੂਰੀ,ਅਡੋਬ ਯੂਐਕਸ ਫਾਊਂਡੇਸ਼ਨ ਜਰਨੀ,ਜਾਵਾ ਸਾਫਟਵੇਅਰ ਪ੍ਰੋਗਰਾਮਰ,ਆਈਵੋਜ਼ੋ ਆਰਪੀਏ ਹੱਲ ਆਰਕੀਟੈਕਟ,ਆਈਵੋਜ਼ੋ ਆਰਪੀਏ ਵਪਾਰ ਵਿਸ਼ਲੇਸ਼ਕ,ਆਰਪੀਏ ਡਿਵੈਲਪਰ ਫਾਊਂਡੇਸ਼ਨ,ਸਰਵਿਸ ਨਾਓ ਸਿਸਟਮ ਐਡਮਿਨਿਸਟ੍ਰੇਟਰ ਸਾਮਿਲ ਹਨ।ਇਹ ਕੋਰਸ ਪ੍ਰਾਰਥੀਆਂ ਦੇ ਭਵਿੱਖ ਵਿੱਚ ਨੌਕਰੀ ਕਰਨ ਲਈ ਅਤੇ ਹੋਰ ਜਾਣਕਾਰੀ ਵਿੱਚ ਵਾਧਾ ਕਰਨ ਲਈ ਮਦਦਗਾਰ ਸਾਬਤ ਹੋਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਵਿੱਚ ਰੋਜ਼ਗਾਰ ਦਫ਼ਤਰ, ਵੱਲੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ/ਪ੍ਰਾਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ । ਸਕਿੱਲ ਟ੍ਰੇਨਿੰਗ ਲੈਣ ਦੇ ਚਾਹਵਾਨ ਪ੍ਰਾਰਥੀ ਹੇਠ ਦਿੱਤੇ ਲਿੰਕ
https://forms.gle/fTGPspWqG2WE5guj6 ਤੇ ਅਪਲਾਈ ਕਰਨ ਕਰ ਸਕਦੇ ਹਨ।
ਉਨ੍ਹਾਂ ਦੱਸਿਆਂ ਕਿ ਰੋਜ਼ਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਰੁਜ਼ਗਾਰ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193, ਤੇ ਸੰਪਰਕ ਕੀਤਾ ਜਾ ਸਕਦਾ ਹੈ।