ਸਪੀਕਰ ਸੰਧਵਾਂ ਨੇ ਵੱਖ-ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ

Dec 8, 2024 - 17:15
 0
ਸਪੀਕਰ ਸੰਧਵਾਂ ਨੇ ਵੱਖ-ਵੱਖ ਸਮਾਗਮਾਂ ਵਿਚ ਕੀਤੀ ਸ਼ਿਰਕਤ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here
ਕੋਟਕਪੂਰਾ 8 ਦਸੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜਦੋਂ ਵੀ ਅਪਣੇ ਹਲਕੇ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਜਿਆਦਾਤਰ ਸਮਾਂ ਹਲਕੇ ਦੇ ਲੋਕਾਂ ਵਿਚ ਹੀ ਬਤੀਤ ਹੁੰਦਾ ਹੈ।
ਇਸੇ ਤਰ੍ਹਾਂ ਉਨ੍ਹਾਂ ਅੱਜ ਪਿੰਡ ਕੋਟਸੁਖੀਆ, ਸਿਰਸੜੀ ਵਿਖੇ ਸਮਾਗਮਾਂ ਵਿਚ ਸ਼ਿਰਕਤ ਕਰਕੇ ਲੋਕਾਂ ਵਿਚ ਹਾਜ਼ਰੀ ਭਰੀ।
ਉਨ੍ਹਾਂ ਕੋਟਸੁਖੀਆ ਤੋਂ ਭੋਲਾ ਸਿੰਘ ਸਰਪੰਚ ਅਤੇ ਬਲਜਿੰਦਰ ਸਿੰਘ ਪਿੰਡ ਸਿਰਸੜੀ ਦੇ ਗ੍ਰਹਿ ਵਿਖੇ ਕਰਵਾਏ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਕੇ ਉਨ੍ਹਾਂ ਵਧਾਈ ਦਿੰਦਿਆਂ ਪਿੰਡਾਂ ਦੇ ਸਰਬ ਪੱਖੀ ਵਿਕਾਸ ਕਾਰਜਾਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
ਉਨ੍ਹਾਂ ਰਸਤੇ ਵਿਚ ਫ਼ਰੀਦਕੋਟ ਵਿਖੇ ਲਗਾਏ ਗਏ ਪੋਲੀਓ ਬੂਥ ਉੱਤੇ ਰੁਕ ਕੇ ਉਨ੍ਹਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ, ਅਮਨਦੀਪ ਸਿੰਘ ਬਾਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

What's Your Reaction?

like

dislike

love

funny

angry

sad

wow