ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ 9ਵਾਂ ਆਮ ਇਜਲਾਸ ਹੋਇਆ
ਫਾਜ਼ਿਲਕਾ, 30 ਸਤੰਬਰ : ਸਹਿਕਾਰੀ ਖੰਡ ਮਿੱਲ ਬੋਦੀਵਾਲਾ ਪਿੱਥਾ ਦਾ 9ਵਾਂ ਆਮ ਇਜਲਾਸ ਮਿੱਲ ਦੇ ਚੇਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ । ਇਸ ਇਜਲਾਸ ਵਿੱਚ ਮਿੱਲ ਦੇ ਹਿੱਸੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । ਮਿੱਲ ਦੇ ਚੇਅਰਮੈਨ ਵੱਲੋਂ ਸਮੂਹ ਹਾਜ਼ਰ ਮੈਂਬਰਾਂ ਨੂੰ "ਜੀ ਆਇਆਂ ਨੂੰ" ਆਖਦਿਆਂ ਆਮ ਇਜਲਾਸ ਦੀ ਸੁਰੂਆਤ ਕੀਤੀ ਗਈ ।
ਆਮ ਇਜਲਾਸ ਦੇ ਸੁਰੂਆਤ ਵਿੱਚ, ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਮਿੱਲ ਦੀ ਸਾਲ 2023-24 ਦੀ ਕਾਰਗੁਜ਼ਾਰੀ, ਬੈਲੰਸ ਸ਼ੀਟ, ਲੇਖਾ ਲਾਭ ਹਾਨੀ ਅਤੇ ਉਤਪਾਦਕ ਅਤੇ ਵਪਾਰਕ ਲੇਖਾ ਸਾਲ 2023-24 ਬਾਰੇ ਏਜੰਡੇ ਰੱਖੇ ਗਏ, ਜਿਨ੍ਹਾਂ ਦੀ ਪ੍ਰਵਾਨਗੀ ਮਿੱਲ ਦੇ ਹਿੱਸੇਦਾਰਾਂ ਵੱਲੋਂ ਸਰਬਸੰਮਤੀ ਨਾਲ ਦਿੱਤੀ ਗਈ ।
ਡਾ. ਜਗਦੀਸ਼ ਅਰੋੜਾ, ਡੀ.ਈ.ਐਸ. (ਪਲਾਂਟ ਪੈਥੋਲੋਜੀ), ਪੀ.ਏ.ਯੂ. ਫਾਰਮ ਐਡਵਾਈਜਰੀ ਸਰਵਿਸ ਸੈਂਟਰ, ਅਬੋਹਰ, ਵੱਲੋਂ ਸਮੂਹ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀਆਂ ਕਿਸਮਾਂ, ਗੰਨੇ ਦੀ ਬਿਜਾਈ, ਗੰਨੇ ਦੀ ਫਸਲ ਦੀ ਸਾਂਭ-ਸੰਭਾਲ, ਗੰਨੇ ਦੀਆਂ ਬੀਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਗੰਨੇ ਦੇ ਝਾੜ ਅਤੇ ਕਟਾਈ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ। ਵੱਖ-ਵੱਖ ਅਦਾਰਿਆਂ ਵੱਲੋਂ ਆਪਣੇ-ਆਪਣੇ ਉਤਪਾਦਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲਾਈਆਂ ਗਈਆਂ ।
ਇਸ ਮੌਕੇ ਤੇ ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਖਦੀਪ ਸਿੰਘ ਕੈਰੋਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਉਂ ਜ਼ੋ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਹਿੰਦੀ ਪੂਰੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਗੰਨੇ ਦਾ ਭਾਅ ਵੀ 391 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ, ਜ਼ੋ ਕਿ ਭਾਰਤ ਵਿੱਚ ਸਭ ਤੋਂ ਵੱਧ ਹੈ ਇਸ ਲਈ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕੀਤੀ ਜਾਵੇ ਤਾਂ ਜ਼ੋ ਮਿੱਲ ਗੰਨੇ ਪੱਖੋਂ ਆਪਣੇ ਪੈਰਾਂ ਤੇ ਖੜੀ ਹੋ ਸਕੇ । ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਪੰਜਾਬ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਕ ਆਪਣਾ ਗੰਨਾ ਸਾਫ ਸੁਥਰਾ ਲੈ ਕੇ ਆਉਂਣ, ਜ਼ੋ ਕਿ ਬਾਈਡਿੰਗ ਮੈਟੀਰੀਅਲ ਸਬੰਧੀ ਨਿਰਧਾਰਤ ਮਾਪਦੰਡਾਂ ਤੋਂ ਵੱਧ ਨਾ ਹੋਵੇ, ਤਾਂ ਜ਼ੋ ਮਿੱਲ ਨੂੰ ਅਣਚਾਹੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਮਿੱਲ ਮਿੱਥੇ ਗਏ ਟੀਚੇ ਪ੍ਰਾਪਤ ਕਰ ਸਕੇ ।
ਇਸ ਸਮਾਰੋਹ ਵਿੱਚ ਸ੍ਰੀ ਸਰਵਰਜੀਤ ਸਿੰਘ, ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ, ਬਤੌਰ ਨੁੰਮਾਇਦਾ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਫਾਜ਼ਿਲਕਾ, ਪ੍ਰਬੰਧ ਨਿਰਦੇਸ਼ਕ, ਸੂਗਰਫੈੱਡ ਪੰਜਾਬ ਦੇ ਨੁੰਮਾਇੰਦੇ ਵਜੋਂ ਸ੍ਰੀ ਆਰ.ਪੀ.ਸਿੰਘ, ਜਨਰਲ ਮੈਨੇਜਰ, ਸਹਿਕਾਰੀ ਖੰਡ ਮਿੱਲ ਨਕੋਦਰ ਵੱਲੋਂ ਸਿਰਕਤ ਕੀਤੀ ਗਈ । ਮਿੱਲ ਦੇ ਲਗਭਗ 650 ਹਿੱਸੇਦਾਰਾਂ ਤੋਂ ਇਲਾਵਾ ਇਸ ਮੌਕੇ ਤੇ ਮਿੱਲ ਦੇ ਅਧਿਕਾਰੀ ਸ੍ਰੀ ਰਾਜਿੰਦਰ ਕੁਮਾਰ ਸਹਾਰਨ, ਸੀ.ਸੀ.ਡੀ.ਓ., ਸ੍ਰੀ ਅਸ਼ੋਕ ਕੁਮਾਰ, ਮੁੱਖ ਲੇਖਾ ਅਫਸਰ,ਸ੍ਰੀ ਜਿਲੇਦਾਰ, ਮੁੱਖ ਰਸਾਇਣਕਾਰ, ਸ੍ਰੀ ਹਰਦੇਵ ਸਿੰਘ, ਚੀਫ ਇੰਜ਼ੀਨੀਅਰ, ਸ੍ਰੀ ਸਤੀਸ਼ ਕੁਮਾਰ, ਦਫਤਰ ਨਿਗਰਾਨ, ਸ੍ਰੀ ਕਾਲੂ ਰਾਮ, ਪੀ.ਏ. ਟੂ ਜੀ.ਐਮ. ਤੋਂ ਇਲਾਵਾ ਮਿੱਲ ਦੇ ਕਰਮਚਾਰੀ ਅਤੇ ਵਰਕਰ ਵੀ ਹਾਜ਼ਰ ਸਨ ।
What's Your Reaction?