ਨਹਿਰੂ ਪਾਰਕ ਅਬੋਹਰ ਵਿਚ ਲਾਈਟਾਂ ਠੀਕ ਕਰਵਾਈਆਂ
ਅਬੋਹਰ, ਫਾਜ਼ਿਲਕਾ 30 ਸਤੰਬਰ : ਨਗਰ ਨਿਗਮ ਅਬੋਹਰ ਦੇ ਜੇਈ ਨੇ ਜਾਣਕਾਰੀ ਦਿੱਤੀ ਹੈ ਕਿ ਅਬੋਹਰ ਦੇ ਨਹਿਰੂ ਪਾਰਕ ਵਿਚ ਲਾਈਟਾਂ ਖਰਾਬ ਹੋਣ ਸਬੰਧੀ ਮੀਡੀਆ ਰਿਪੋਰਟ ਤੋਂ ਬਾਅਦ ਨਗਰ ਨਿਗਮ ਵੱਲੋਂ 5 ਲਾਈਟਾਂ ਰਿਪੇਅਰ ਕਰਵਾ ਦਿੱਤੀਆਂ ਗਈਆਂ ਹਨ। ਜਦ ਕਿ ਕੁੱਲ 15 ਲਾਇਟਾਂ ਖਰਾਬ ਸਨ ਅਤੇ ਬਾਕੀ 10 ਲਾਈਟਾਂ ਲਈ ਲੋੜੀਂਦੇ ਸਮਾਨ ਦੀ ਖਰੀਦ ਕੀਤੀ ਜਾ ਰਹੀ ਹੈ। ਜਲਦ ਹੀ ਸਾਰੀਆਂ ਲਾਈਟਾਂ ਨੂੰ ਚਾਲੂ ਕਰ ਦਿੱਤਾ ਜਾਵੇਗਾ।
What's Your Reaction?