ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਸੰਪੰਨ

Nov 20, 2024 - 22:17
 0
ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਸਫ਼ਲਤਾ ਪੂਰਵਕ ਸੰਪੰਨ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਮਾਂ ਬੋਲੀ ਦਾ ਮਾਣ :- ਸੁੱਖੀ ਬਾਠ
ਪ੍ਰਾਇਮਰੀ ਵਰਗ ਦੇ ਲੇਖ ਮੁਕਾਬਲੇ ਵਿੱਚ ਫਾਜ਼ਿਲਕਾ ਜ਼ਿਲੇ ਨੂੰ ਹਾਸਿਲ ਹੋਇਆ ਪਹਿਲਾਂ ਸਥਾਨ
ਸੈਕੰਡਰੀ ਵਰਗ ਦੇ ਗੀਤ ਮੁਕਾਬਲੇ ਵਿੱਚ ਹਾਸਿਲ ਹੋਇਆ ਦੂਜਾ ਸਥਾਨ

ਫਾਜ਼ਿਲਕਾ 20 ਨਵੰਬਰ : ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਜੀ ਦੇ ਉਪਰਾਲੇ ਸਦਕਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਅਕਾਲ ਕਾਲਜ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਏ ਜਾ ਰਹੇ ਦੋ ਰੋਜਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਦਾ ਅੱਜ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀ ਉਡਾਣ ਪ੍ਰੋਜੈਕਟ ਤਹਿਤ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਹਿਆ। ਉਨਾਂ ਕਿਹਾ ਕਿ ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਿਸੇ ਸੰਸਥਾ ਵੱਲੋਂ ਬਾਲ ਲੇਖਕਾਂ ਨੂੰ ਪ੍ਰੇਰਿਤ ਕਰਨ ਲਈ ਉਪਰਾਲਾ ਕੀਤਾ ਹੈ। ਉਨ੍ਹਾਂ ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੂੰ ਇਸ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੀ ਸਫ਼ਲਤਾ ਦੀ ਵਧਾਈ ਦਿੱਤੀ।

ਇਸ ਦੌਰਾਨ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਕੰਮ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਭਵਨ ਸਰੀ ਕਨੇਡਾ ਤਹਿਤ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜੋ ਕਿ ਵਿਸ਼ਵ ਪੱਧਰ ਤੇ ਬਾਲ ਸਾਹਿਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਤੇ ਬਾਲ ਲੇਖਕਾਂ ਲਈ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਯੋਜਨਾਬੰਦੀ ਕਰ ਲਈ ਹੈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਪ੍ਰੋਜੈਕਟ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਪ੍ਰਾਇਮਰੀ , ਮਿਡਲ ਤੇ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿੱਦਿਅਕ, ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਲ ਸ਼੍ਰੋਮਣੀ ਸਾਹਿਤਕਾਰ ਐਵਾਰਡ ਤੋਂ ਇਲਾਵਾ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ , ਸਨਮਾਨ ਚਿੰਨ੍ਹ ਤੇ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕਾਨਫਰੰਸ ਵਿੱਚ 800 ਦੇ ਕਰੀਬ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਹੈ। ਮਸ਼ਹੂਰ ਐਂਕਰ ਅਤੇ ਪ੍ਰੋਜੈਕਟ ਖਜਾਨਚੀ ਬਲਜੀਤ ਸ਼ਰਮਾ ਵੱਲੋਂ ਵੱਖ-ਵੱਖ ਮੁਕਾਬਲਿਆਂ ਨੂੰ ਸਟੇਜਾਂ ਦੀ ਸੰਚਾਲਨ ਆਪਣੇ ਦੇਖ ਰੇਖ ਵਿੱਚ ਬੱਚਿਆਂ ਕੋਲ ਕਰਵਾਈ। ਸਲਾਹਕਾਰ ਸਤੀਸ਼ ਜੋੜਾ ਜੀ ਅਤੇ ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ ਨੇ ਦੱਸਿਆ ਕਿ ਅਕਾਲ ਕਾਲਜ ਕਾਉਂਸਲ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਅਤੇ ਉਹਨਾਂ ਦੀ ਟੀਮ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਪ੍ਰੋਜੈਕਟ ਟੀਮ ਦਾ ਸਾਥ ਦਿੱਤਾ। ਇਸ ਮੌਕੇ ਸੁੱਖੀ ਬਾਠ ਦੇ ਫਰਜੰਦ ਅੰਮ੍ਰਿਤਪਾਲ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਦੇ 32 ਵਿਦਿਆਰਥੀ ਨੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਇਹਨਾਂ ਪ੍ਰਤੀਯੋਗੀ ਵਿਦਿਆਰਥੀਆਂ ਨਾਲ 9 ਗਾਇਡ ਅਧਿਆਪਕਾਂ ਅਤੇ 9 ਮਾਪੇ ਪੂਰੀ ਕਾਨਫਰੰਸ ਦੌਰਾਨ ਨਾਲ ਰਹੇ। ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੀ ਜ਼ਿਲ੍ਹਾ ਸੰਪਾਦਕ ਸ਼੍ਰੀਮਤੀ ਸੋਨੀਆ ਬਜਾਜ ਨੇ ਸ਼ੁਭਕਾਮਨਾਵਾਂ ਦੇ ਕੇ ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਤਰਨਦੀਪ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਨੁਮਾਇੰਦਗੀ ਕਰਨ ਲਈ ਭੇਜਿਆ ਗਿਆ ਸੀ। ਮੈਡਮ ਮੀਨਾ ਮਹਿਰੋਕ, ਮੈਡਮ ਨੀਤੂ ਅਰੋੜਾ, ਸ. ਤਰਨਦੀਪ ਸਿੰਘ ਅਤੇ ਸ. ਸਿਮਲਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ (ਮਸਤੂਆਣਾ, ਸੰਗਰੂਰ) ਜੋ ਪੰਜਾਬ ਭਵਨ ਸਰੀ ਕਨੇਡਾ ਵੱਲੋਂ 16 ਅਤੇ 17 ਨਵੰਬਰ 2024 ਨੂੰ ਹੋਈ। ਇਸ ਕਾਨਫਰੰਸ ਵਿੱਚ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਰਗਾਂ ਤਹਿਤ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦਿੱਤੇ ਜਾਣੇ ਸੀ। ਇਸ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੀ ਝੋਲੀ ਵਿੱਚ ਪ੍ਰਾਇਮਰੀ ਵਰਗ ਦੇ ਲੇਖ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਹ ਪੁਰਸਕਾਰ ਅੰਜਲੀ ਰਾਣੀ ਪੁੱਤਰੀ ਗੁਰਮੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਝੁੱਗੇ ਜਵਾਹਰ ਸਿੰਘ ਵਾਲਾ (ਬ੍ਰਾਂਚ) ਜਲਾਲਾਬਾਦ-1 ਨੇ ਲੇਖ ਮੇਰੇ ਸੁਪਨਿਆਂ ਦਾ ਸਮਾਜ ਲਿਖ ਪਹਿਲਾਂ ਇਨਾਮ ਜਿੱਤਿਆ ਹੈ। ਜਿਸ ਬੱਚੀ ਪੰਜਾਬ ਭਵਨ ਸਰੀ ਕਨੇਡਾ ਵੱਲੋਂ 11000/- ਰੁਪਏ ਦਾ ਨਗਦ ਰਾਸ਼ੀ । ਇਸ ਤੋਂ ਇਲਾਵਾ ਗੀਤ ਮੁਕਾਬਲਿਆਂ ਦੇ ਸੈਕੰਡਰੀ ਵਰਗ ਤਹਿਤ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਗੁਰਅੰਸ਼ ਸਿੰਘ ਪੁੱਤਰ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ ਨੇ ਜਿੱਤਿਆ ਜਿਸਨੂੰ 7100/- ਨਗਦ ਰਾਸ਼ੀ ਦੇ ਨਾਲ ਨਾਲ ਦੋਵੇਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਸਰਟੀਫਿਕੇਟ ਦੇ ਨਾਲ ਨਾਲ ਸਵ. ਅਰਜਨ ਸਿੰਘ ਬਾਠ ਸ਼੍ਰੋਮਣੀ ਬਾਲ ਲੇਖਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਫ਼ਾਜ਼ਿਲਕਾ ਦੇ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਜੀ ਨੇ ਕਿਹਾ ਕਿ ਇਹਨਾਂ ਦੋਵੇਂ ਜੇਤੂ ਵਿਦਿਆਰਥੀਆਂ ਨੇ ਅੰਤਰ ਰਾਸ਼ਟਰੀ ਪੱਧਰ ਤੇ ਇਨਾਮ ਜਿੱਤ ਕੇ ਜ਼ਿਲ੍ਹਾ ਫਾਜ਼ਿਲਕਾ ਦਾ ਮਾਣ ਵਧਾਇਆ ਹੈ। ਮੈਂ ਇਨ੍ਹਾਂ ਵਿਦਿਆਰਥੀਆਂ ਦੇ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਸ਼ੇਸ਼ ਤੌਰ ਤੇ ਸਾਰੇ ਗਾਈਡ ਅਧਿਆਪਕਾਂ ਨੂੰ ਮੁਬਾਰਕਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।ਦੋ ਰੋਜ਼ਾ ਅੰਤਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਅਧਿਆਪਕ ਅਤੇ ਵਿਦਿਆਰਥੀ
ਤਰਨਦੀਪ ਸਿੰਘ, ਸਿਮਲਜੀਤ ਸਿੰਘ, ਪਰਮਜੀਤ ਕੁਮਾਰ, ਸੁਨੀਲ ਕੁਮਾਰ ਅਰੋੜਾ, ਮੀਨਾ ਮਹਿਰੋਕ, ਨੀਤੂ ਅਰੋੜਾ, ਸੋਫਿਆ, ਸਾਕਸ਼ੀ ਸ਼ਰਮਾ, ਸੁਰਿੰਦਰ ਕੌਰ, ਸੁਖਪ੍ਰੀਤ ਕੌਰ, ਅਮਨਜੋਤ ਕੌਰ ਗਾਇਡ ਅਧਿਆਪਕ ਦੇ ਤੌਰ ਤੇ ਕਾਨਫਰੰਸ ਵਿੱਚ ਸ਼ਾਮਲ ਹੋਏ।
ਅਧਿਆਪਕ ਹਾਜ਼ਰ ਹੋਏ। ਵਿਦਿਆਰਥੀਆਂ ਵਿੱਚ ਅਰਪਣ , ਨਵਜੋਤ ਕੌਰ
ਅੰਜਲੀ ਰਾਣੀ, ਗੁਰਸੀਰਤ ਕੌਰ, ਪੂਜਾ ਗੁਪਤਾ, ਅਨੀਤਾ ਰਾਣੀ, ਪ੍ਰਿਯੰਕਾ, ਗੁਰਅੰਸ਼ ਸਿੰਘ , ਸੁਖਮੀਤ ਕੌਰ
ਹਰਮਨਪ੍ਰੀਤ ਸਿੰਘ, ਦਵਿੰਦਰ ਸਿੰਘ ਆਦਿ ਵਿਦਿਆਰਥੀਆਂ ਨੇ ਭਾਗ ਲਿਆ।

What's Your Reaction?

like

dislike

love

funny

angry

sad

wow