ਜਿਲ੍ਹਾ ਪ੍ਰਸ਼ਾਸਨ ਵੱਲੋਂ ਬਾਲ ਦਿਵਸ ਨੂੰ ਸਮਰਪਿਤ ਫੋਟੋਗ੍ਰਾਫੀ ਮੁਕਾਬਲੇ. ਸ਼ੁਰੂ ਸਕੂਲਾ, ਕਾਲਜਾ ਦੇ ਵਿਦਿਆਰਥੀ, ਪੱਤਰਕਾਰ, ਆਮ ਲੋਕ ਵੀ ਕਰ ਸਕਦੇ ਹਨ ਸ਼ਿਰਕ

ਸਕੂਲਾ, ਕਾਲਜਾ ਦੇ ਵਿਦਿਆਰਥੀ, ਪੱਤਰਕਾਰ, ਆਮ ਲੋਕ ਵੀ ਕਰ ਸਕਦੇ ਹਨ ਸ਼ਿਰਕਤ
ਨਾਮਜਦਗੀਆਂ ਮਿਤੀ 15 ਨਵੰਬਰ 2024 ਤੋ 10 ਦਸੰਬਰ 2024 ਤੱਕ ਭੇਜੀਆ ਜਾਣ
ਫਰੀਦਕੋਟ 19 ਨਵੰਬਰ : ਗੁਰੂਆਂ ਅਤੇ ਪੀਰਾਂ ਦੇ ਵਰੋਸਾਏ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੁਰਜੀਤ ਰੱਖਸ਼ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਅੱਜ ਬਾਲ ਦਿਵਸ ਤੇ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਧਰਤੀ ਬਹੁਤ ਧਾਰਮਿਕ ਮਹੱਤਤਾ ਰੱਖਣ ਵਾਲੀ ਹੈ ਅਤੇ ਫ਼ਰੀਦਕੋਟ ਰਿਆਸਤ ਵਜੋਂ ਇਤਿਹਾਸ ਵਿਚ ਵੀ ਅਹਿਮ ਸਥਾਨ ਰੱਖਦੀ ਹੈ। ਇਸ ਦੀਆਂ ਸੜਕਾਂ ਇਤਿਹਾਸਕ ਸਮਾਰਕਾਂ ਅਤੇ ਇਮਾਰਤਸਾਜ਼ੀ ਨਾਲ ਭਰੀਆਂ ਹੋਈਆਂ ਹਨ। ਇਸ ਦੀਆਂ ਕੰਧਾਂ ਕੋਲ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ। ਇਸ ਦੇ ਲੋਕਾਂ ਦਾ ਆਪਣਾ ਅਮੀਰ ਸੱਭਿਆਚਾਰ ਤੇ ਜੀਵਨ ਸ਼ੈਲੀ ਹੈ ਅਤੇ ਇਸਦੀ ਕਲਾ ਇਤਿਹਾਸਕ ਯਾਦਾਂ ਨਾਲ ਸੰਜੋਈ ਹੋਈ ਹੈ। ਜ਼ਿਲ੍ਹੇ ਦੀ ਇਹ ਅਮੀਰ ਵਿਰਾਸਤ ਇਕ ਅਜਿਹੀ ਕਹਾਣੀ ਹੈ ਜੋ ਲੋਕਾਂ ਤੱਕ ਪਹੁੰਚਣ ਦੀ ਉਡੀਕ ਕਰ ਰਹੀ ਹੈ। ਫ਼ਰੀਦਕੋਟ ਦੇ ਲੋਕਾਂ ਨੂੰ ਖੁੱਲਾ ਸੱਦਾ ਹੈ ਕਿ ਇਸਨੂੰ ਆਪਣੇ ਕੈਮਰੇ ਦੀ ਅੱਖ ਥਾਣੀ ਲੰਘਾਓ ਅਤੇ ਫੋਟੋ ਸਾਡੇ ਨਾਲ ਸਾਂਝੀ ਕਰੋ। ਕਿਲ੍ਹੇ ਸਰੋਵਰ, ਧਾਰਮਿਕ ਸਥਾਨ, ਮਹਿਲ, ਦਰਵਾਜ਼ੇ, ਪੁਰਾਣੀਆਂ ਇਮਾਰਤਾਂ ਅਤੇ ਇਮਾਰਤਸਾਜ਼ੀ, ਜਿਨ੍ਹਾਂ ਨੇ ਜ਼ਿਲ੍ਹੇ ਦੇ ਇਤਿਹਾਸ ਨੂੰ ਸਿਰਜਿਆ। ਇਤਿਹਾਸਕ ਕਿਤਾਬਾਂ, ਕਲਾਕ੍ਰਿਤੀਆਂ, ਚਿੱਤਰਕਾਰੀ ਆਦਿ।
ਉਨ੍ਹਾਂ ਦੱਸਿਆ ਕਿ ਉਹ ਤਸਵੀਰਾਂ ਜੋ ਫ਼ਰੀਦਕੋਟ ਦੇ ਪੁਰਾਤਨ ਸਭਿਆਚਾਰ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਲੋਕਧਾਰਾ, ਪਰੰਪਰਾਵਾਂ, ਭਾਸ਼ਾ, ਜੀਵਨ ਸ਼ੈਲੀ ਅਤੇ ਗਿਆਨ ਸ਼ਾਮਿਲ ਹੈ। ਇਸ ਵਿਚ ਭਾਗ ਲੈਣ ਲਈ 8ਵੀਂ ਜਮਾਤ ਤੋਂ ਉੱਪਰ ਦੇ ਵਿਦਿਆਰਥੀ, ਕਾਲਜ ਦੇ ਵਿਦਿਆਰਥੀ, ਪੇਸ਼ਾਵਰ ਮੀਡੀਆ ਫੋਟੋਕਾਰ, ਫੋਟੋਗ੍ਰਾਫੀ ਦੇ ਸ਼ੌਕੀਨ ਤੋਂ ਇਲਾਵਾ ਪੱਤਰਕਾਰਾ ਤੇ ਆਮ ਲੋਕਾਂ ਨੂੰ ਵੀ ਖੁੱਲਾ ਸੱਦਾ ਹੈ। ਪਹਿਲੇ ਸਥਾਨ 'ਤੇ ਰਹਿਣ ਵਾਲੇ ਨੂੰ 2000 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੇ ਨੂੰ 1500 ਰੁਪਏ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਨੂੰ 1000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਸਾਰੇ ਜੇਤੂਆਂ ਨੂੰ ਡਿਪਟੀ ਕਮਿਸ਼ਨਰ, ਫ਼ਰੀਦਕੋਟ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਦਾਨ ਕੀਤਾ ਜਾਵੇਗਾ। ਕੁਝ ਮਹੱਤਵਪੂਰਨ ਨਾਮਜ਼ਦਗੀਆਂ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਓਜਸਵੀ ਨੇ ਦੱਸਿਆ ਕਿ ਇਸ ਵਿਚ ਭਾਗ ਲੈਣ ਲਈ ਪ੍ਰਾਰਥੀ ਦੀ ਫੋਟੋ ਕੇਵਲ ਜੇਪੀਜੀ/ਪੀਐਨਜੀ ਫਾਰਮੈਟ ਵਿਚ ਹੋਵੇ। ਹਰੇਕ ਭਾਗੀਦਾਰ ਵੱਧ ਤੋਂ ਵੱਧ ਦੋ ਫੋਟੋ ਭੇਜ ਸਕਦਾ ਹੈ। ਫੋਟੋ ਦੀ ਗੁਣਵੱਤਾ 1920 x 1080 ਪਿਕਸਲ ਭੇਜੀ ਗਈ ਹਰੇਕ ਫੋਟੋ ਬਾਰੇ ਸੰਖੇਪ ਵੇਰਵਾ ਲਾਜ਼ਮੀ ਹੈ। ਭਾਗ ਲੈਣ ਵਾਲੇ ਦਾ ਕੰਮ ਮੌਲਿਕ ਹੋਣਾ ਚਾਹੀਦਾ ਹੈ। ਨਾਮਜ਼ਦਗੀਆਂ ਮਿਤੀ 15 ਨਵੰਬਰ 2024 ਤੋਂ 10 ਦਸੰਬਰ 2024 ਦੀ ਸਵੇਰ 9.00 ਵਜੇ ਤੱਕ ਭੇਜੀਆਂ ਜਾਣ। ਨਾਮਜਦਗੀ ਪੱਤਰ ਦਿੱਤੇ ਗਏ ਈਮੇਲ ਐਡਰੈਸ historicalcityfaridkot@gmail.
ਨਾਮਜਦਗੀ ਲਈ ਫੋਟੋ ਦੀ ਗੁਣਵੱਤਾ 1920 x 1080 ਪਿਕਸਲ ਹੋਣੀ ਚਾਹੀਦੀ ਹੈ ਅਤੇ ਇਹ 1280 x 720 ਪਿਕਸਲ ਤੋਂ ਘੱਟ ਬਿਲਕੁਲ ਨਹੀਂ ਹੋਣੀ ਚਾਹੀਦੀ। ਇਸ ਤੋਂ ਘੱਟ ਗੁਣਵੱਤਾ ਵਾਲੀਆਂ ਫੋਟੋ ਸਵੀਕਾਰ ਨਹੀ ਕੀਤੀਆਂ ਜਾਣਗੀਆਂ। ਇਕ ਭਾਗੀਦਾਰ ਵੱਧ ਤੋਂ ਵੱਧ ਦੋ ਫੋਟੋ ਭੇਜ ਸਕਦਾ ਹੈ। ਦੋਵਾਂ ਵਿਚੋਂ ਸਭ ਤੋਂ ਵਧੀਆ ਫੋਟੋ ਨੂੰ ਵਿਚਾਰਿਆ ਜਾਵੇਗਾ। ਫੋਟੋ ਉੱਪਰ ਕੋਈ ਵਾਟਰਮਾਰਕ ਜਾਂ ਲੋਗੋ ਨਹੀਂ ਹੋਣਾ ਚਾਹੀਦਾ। ਹਰੇਕ ਫੋਟੋ ਦੇ ਪਿਛੋਕੜ ਅਤੇ ਜ਼ਿਲ੍ਹੇ ਦੇ ਇਤਿਹਾਸ ਨਾਲ ਸਬੰਧ ਦੀ ਵਿਆਖਿਆ ਕਰਦਾ ਸੰਖੇਪ ਵੇਰਵਾ ਦੇਣਾ ਲਾਜ਼ਮੀ ਹੈ। ਫੋਟੋ ਮੌਲਿਕ ਅਤੇ ਅਣਪ੍ਰਕਾਸ਼ਿਤ ਹੋਣੀ ਚਾਹੀਦੀ ਹੈ। ਫੋਟੋ ਦੇ ਨਕਲ/ਚੋਰੀ ਸਾਬਤ ਹੋਣ 'ਤੇ ਨਾਮਜ਼ਦਗੀ ਅਯੋਗ ਕਰਾਰ ਦਿੱਤੀ ਜਾਵੇਗੀ। ਭਾਗੀਦਾਰਾਂ ਵੱਲੋਂ ਭੇਜੀਆਂ ਗਈਆਂ ਸਾਰੀਆਂ ਫੋਟੋਆਂ ਨੂੰ, ਫੋਟੋਕਾਰ ਨੂੰ ਉਚਿਤ ਕ੍ਰੈਡਿਟ ਦਿੰਦਿਆਂ, ਪੂਰਨ ਜਾਂ ਅੰਸ਼ਿਕ ਤੌਰ 'ਤੇ, ਕਿਸੇ ਵੀ ਪ੍ਰਕਾਰ ਦੇ ਮੀਡੀਆ ਰਾਹੀਂ ਕਿਸੇ ਵੀ ਮਕਸਦ ਲਈ ਪ੍ਰਦਰਸ਼ਿਤ ਕਰਨ, ਵੰਡਣ ਤੇ ਦੁਬਾਰਾ ਬਣਾਉਣ ਦਾ ਰਾਇਲਟੀ-ਮੁਕਤ, ਵਿਸ਼ਵਵਿਆਪੀ ਤੇ ਸਥਾਈ ਹੱਕ ਜ਼ਿਲ੍ਹਾ ਪ੍ਰਸ਼ਾਸਨ, ਫ਼ਰੀਦਕੋਟ ਦਾ ਹੋਵੇਗਾ। ਮੁਕਾਬਲੇ ਲਈ ਦਿੱਤੇ ਗਏ ਕਿਊ ਆਰ ਕੋਡ ਨੂੰ ਸਕੈਨ ਕਰਕੇ ਗੁਗਲ ਫਾਰਮ ਭਰਨਾ ਲਾਜ਼ਮੀ ਹੈ। ਭਾਗੀਦਾਰ ਇਸ ਲਿੰਕ https://shorturl.at/8er50 ਤੇ ਜਾ ਕੇ ਗੁਗਲ ਫਾਰਮ ਭਰ ਸਕਦੇ ਹਨ। ਭੇਜੀ ਜਾਣ ਵਾਲੀ ਈ.ਮੇਲ. ਵਿਚ ਫੋਟੋ, ਫੋਟੋ ਬਾਰੇ ਸੰਖੇਪ ਵੇਰਵਾ, ਭਾਗੀਦਾਰ ਦਾ ਕੋਈ ਵੀ ਪਛਾਣ ਪੱਤਰ ਅਤੇ ਮੌਲਿਕ ਕਿਰਤ ਹੋਣ ਸਬੰਧੀ ਸਵੈ-ਘੋਸ਼ਣਾ ਹੋਣੀ ਲਾਜ਼ਮੀ ਹੈ। ਭਾਗੀਦਾਰਾਂ ਨੂੰ ਆਪਣੀਆਂ ਨਾਮਜ਼ਦਗੀਆਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਉੱਪਰ ਹੈਸ਼ਟੈਗ #SadaFaridkot ਦੀ ਵਰਤੋਂ ਕਰਕੇ ਸਾਂਝੀਆਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
What's Your Reaction?






