ਸਰਕਾਰੀ ਕੈਟਲ ਪੌਂਡ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਗੋ ਗੋਪਾਲ ਮੂਰਤੀ ਤੇ ਕਮਿਊਨਿਟੀ ਪਾਰਕ ਦਾ ਉਦਘਾਟਨ

Dec 17, 2024 - 22:06
 0
ਸਰਕਾਰੀ ਕੈਟਲ ਪੌਂਡ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਗੋ ਗੋਪਾਲ ਮੂਰਤੀ ਤੇ ਕਮਿਊਨਿਟੀ ਪਾਰਕ ਦਾ ਉਦਘਾਟਨ
Join Our Channels
Join Our WhatsApp Channel Click Here
Follow Us on Google News Click Here
Follow Us on Daily Hunt Click Here

ਫਾਜ਼ਿਲਕਾ 17 ਦਸੰਬਰ : ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਵੱਲੋਂ ਅੱਜ ਇੱਥੇ ਜਿਲ੍ਹਾ ਐਨੀਮਲ ਵੈਲਫੇਅਰ ਸੁਸਾਇਟੀ ਸਲੇਮ ਸ਼ਾਹ ਵੱਲੋਂ ਸਰਕਾਰੀ ਕੈਟਲ ਪੌਂਡ ਵਿਖੇ ਸਥਾਪਿਤ ਗੋ ਗੋਪਾਲ ਮੂਰਤੀ ਅਤੇ ਕਮਿਊਨਿਟੀ ਪਾਰਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨਾਂ ਦੇ ਨਾਲ ਉਹਨਾਂ ਦੇ ਧਰਮ ਪਤਨੀ ਸਬੀਨਾ ਅਰੋੜਾ ਤੋਂ ਇਲਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਊਆਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਇਹ ਇੱਕ ਪਵਿੱਤਰ ਕਾਰਜ ਹੈ ਅਤੇ ਗਊਆਂ ਦੀ ਸੰਭਾਲ ਦਾ ਇੱਥੇ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਸਲਾਘਾਯੋਗ ਕੰਮ ਵਿੱਚ ਪੰਜਾਬ ਸਰਕਾਰ ਹਰ ਮਦਦ ਕਰੇਗੀ ਤਾਂ ਜੋ ਬੇਸਹਾਰਾ ਜਾਨਵਰਾਂ ਨੂੰ ਬਿਹਤਰ ਤਰੀਕੇ ਨਾਲ ਸੰਭਾਲਿਆ ਜਾ ਸਕੇ। ਉਨ੍ਹਾਂ ਨੇ ਫਾਜ਼ਿਲਕਾ ਦੇ ਸਮਾਜ ਸੇਵੀ ਲੋਕਾਂ ਵੱਲੋਂ ਇਸ ਨੇਕ ਕਾਰਜ ਵਿਚ ਕੀਤੇ ਜਾ ਰਹੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
 ਇਸ ਤੋਂ ਪਹਿਲਾਂ ਇੱਥੇ ਪਹੁੰਚਣ ਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾਂ ਨੇ ਉਹਨਾਂ ਨੂੰ ਜੀਆਇਆਂ ਨੂੰ ਆਖਿਆ ਅਤੇ ਇਸ ਗਊਸ਼ਾਲਾ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਇੰਤਜ਼ਾਮਾ ਬਾਰੇ ਜਾਣਕਾਰੀ ਦਿੱਤੀ। ਸ੍ਰੀ ਅਮਨ ਅਰੋੜਾ ਨੇ ਇੱਥੇ ਸਵਾਮਨੀ ਵੀ ਕਰਵਾਈ।

ਇਸ ਮੌਕੇ ਫਾਜ਼ਿਲਕਾ ਦੇ ਐਸਡੀਐਮ ਕੰਵਰ ਜੀਤ ਸਿੰਘ ਮਾਨ, ਡਾ ਗੁਰਚਰਨ ਸਿੰਘ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਡਾ ਮਨਦੀਪ ਸਿੰਘ ਸੀਨੀਅਰ ਵੈਟਰਨਰੀ ਅਫਸਰ ਅਬੋਹਰ,  ਵਿਜੇ ਕੁਮਾਰ ਸੀਨੀਅਰ ਵੈਟਰਨਰੀ ਅਫਸਰ ਫਾਜ਼ਿਲਕਾ, ਸਮਾਜ ਸੇਵੀ ਸ੍ਰੀ ਦਿਨੇਸ਼ ਮੋਦੀ, ਸ੍ਰੀ ਨਰੇਸ਼ ਚਾਵਲਾ, ਸ਼੍ਰੀ ਸੰਜੇ ਕੁਮਾਰ ਅਗਰਵਾਲ, ਸ੍ਰੀ ਸੰਜੀਵ ਸਚਦੇਵਾ ਗੋਲਡੀ, ਮਹਾਂਵੀਰ ਪ੍ਰਸ਼ਾਦ ਮੋਦੀ, ਅੰਸ਼ੂਮਨ ਧੂੜੀਆ, ਸ੍ਰੀ ਸੋਨੂ ਵਰਮਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

What's Your Reaction?

like

dislike

love

funny

angry

sad

wow